Kalam Diwan-e-Hafiz ਕਲਾਮ ਦੀਵਾਨ-ਏ-ਹਾਫਿਜ਼
Diwan-e-Hafiz is a renowned collection of mystical and lyrical ghazals by the 14th-century Persian Sufi poet Khwaja Shams-ud-Din Muhammad Hafez Shirazi. It is admired worldwide for its rich spiritual symbolism, themes of divine love and human longing, and its enduring value as both a literary classic and a source of contemplation.
ਕਲਾਮ ਦੀਵਾਨ-ਏ-ਹਾਫਿਜ਼
ਸੀਸ ਝੁਕਾਈਏ ਉਸਨੂੰ, ਜਿਸਨੂੰ ਦੋ ਜਗ ਸੀਸ ਨਵਾਵੇ
ਜਿਸ ਦੇ ਦਰ ਆਇਆਂ ਹੋਇਆਂ, ਪੱਥਰ ਮੋਮ ਹੋ ਜਾਂਦੇ
ਸਾਰੇ ਜੱਗ ਵਿਚ ਫਿਰ ਕੇ ਮੈਂ ਭੀ ਢੂੰਡੀ ਦੁਨੀਆਂ ਸਾਰੀ
ਹੈ ਪਰ ਤੇਰੇ ਵਾਗ ਕਿਸੇ ਦੀ ਸੂਰਤ ਨਹੀਉ ਪਿਆਰੀ
ਸੱਜਣਾ ਤੇਰੇ ਸੋਹਣੇ ਮੁਖ ਤੋਂ ਜਾਨ ਕਰਾਂ ਕੁਰਬਾਨੀ
ਢੂੰਡ ਥੱਕਾਂ ਮੈਂ ਸਾਰੇ ਜੱਗ ਵਿਚ ਹੋਰ ਨਾ ਤੇਰਾ ਸਾਨੀ
ਅੱਖ ਤੇਰੀ ਨੇ ਬਾਦਸ਼ਾਹਾਂ ਨੂੰ ਆਪਣੇ ਪੇਸ਼ ਨਵਾਇਆ
ਚੰਗਿਆਂ ਭਲਿਆਂ ਅਕਲਮੰਦਾਂ ਦਾ ਤੈਂ ਜਾ ਅਕਲ ਗਵਾਇਆ
ਬਾਝ ਕਰੀਂ ਨਸੀਹਤ ਨਾਹੀਂ ਅਸਾਂ ਸੁਦਾਈਆਂ ਤਾਈਂ
ਗਲੀ ਸੱਜਣ ਦੀ ਛੱਡ ਕੇ ਸਾਨੂ ਜੰਨਤ ਭਾਵੇ ਨਾਹੀਂ
ਜੇ ਸੌ ਸਾਲ ਕਬਰ ਥੀਂ ਮੇਰੀ ਆ ਪਾਇਆ ਤੁੱਧ ਫੇਰਾ
ਤਾਂ ਭੀ ਹੱਡੀਆਂ ਨਿਕਲ ਕਬਰ ਥੀਂ ਮੁਜਰਾ ਕਰ ਸਨ ਤੇਰਾ
ਜਦ ਤਕ ਜਾਨ ਮੇਰੀ ਇਹ, ਮਲਕਣ ਮੌਤ ਸਦੇਂਦਾਂ
ਤੱਦ ਤੱਕ ਸੋਹਣੇ ਮੁਖ ਤੇਰੇ ਦਾ ਦਰਸ਼ਨ ਰਹਾਂ ਕਰੇਂਦਾ
ਜਿਸ ਦਿਨ ਮੇਰਾ ਮੱਯਤ ਹੋਵੇ ਦਫ਼ਨ ਕਰਨ ਲੈ ਜਾਵਣ
ਮੁੱਠਾਂ ਦੇ ਵਿੱਚ ਪਾ ਕੇ ਮੈਨੂੰ ਮੈਖ਼ਾਨੇ ਦਫ਼ਨਾਵਨ
ਚੁੱਕ ਜਨਾਜ਼ਾ ਹਾਫਿਜ਼ ਦਾ ਤੂੰ ਨਾਲ ਚਾਉ ਲੈ ਜਾਵੀਂ
ਪਾਪੀ ਸੀ ਪਰ ਜਾ ਪਹੁੰਚਾ ਹੈ ਉੱਚੀਆਂ ਮੰਜ਼ਿਲਾ ਤਾਹੀਂ
ਕਰੀਂ ਇਕੱਠਾ ਗੰਜ-ਉਰ-ਫ਼ਾਨੀ ਨਾਲ ਤੇਰੇ ਜੋ ਜਾਵੇ
ਸੋਨਾ ਚਾਂਦੀ ਜੋੜਿਆ ਹੋਇਆ ਲੋਕਾਂ ਦੇ ਕੰਮ ਆਵੇ
ਕੀ ਹੋਇਆ ਜੇ ਦੌਲਤ ਨਾਹੀਂ ਹਾਫਿਜ਼ ਕਰ ਸ਼ੁਕਰਾਨੇ
ਮਿੱਠਾ ਬੋਲਣ ਨਾਲੋਂ ਕਿਹੜੇ ਚੰਗੇ ਹੋਰ ਖ਼ਜ਼ਾਨੇ